Sunday, January 18, 2009

ਅਮੋਲਕ ਸਿੰਘ - ਸੰਪਾਦਕ : ਮੁਕਤੀ ਮਾਰਗ ਨਾਲ਼ ਇੱਕ ਮੁਲਾਕਾਤ

ਬਾਹਰੋਂ ਕਿਸੇ ਲਾਲ ਚੁੰਝ ਵਾਲੇ ਜਾਂ ਚਿੱਟੀ ਚੁੰਝ ਵਾਲੇ ਜਾਂ ਸਾਮਰਾਜੀ ਚੁੰਝ ਵਾਲੇ ਕਿਸੇ ਤੋਤੇ ਵੱਲੋਂ ਇਨਕਲਾਬੀ ਲਹਿਰ ਦਾ ਫਲ ਏਨਾ ਨਹੀਂ ਟੁੱਕਿਆ ਗਿਆ ਜਿੰਨਾ ਕਿ ਇਨਕਲਾਬੀ ਲਹਿਰ ਦੇ ਅੰਦਰ ਜਿਹੜਾ ਕੀੜਾ ਪੈਦਾ ਹੁੰਦਾ ਰਿਹਾ ਜਿੰਨਾ ਉਹ ਅੰਦਰੋਂ ਫਲ਼ ਨੂੰ ਖਾਂਦਾ ਰਿਹਾ ।

ਮੁਲਾਕਾਤੀ: ਸੁਖਿੰਦਰ

ਸੁਖਿੰਦਰ :-- ਅਮੋਲਕ ਜੀ, ‘ਸੁਰਖ਼ ਰੇਖਾਤੋਂ ਮੁਕਤੀ ਮਾਰਗਤੱਕ ਦਾ ਸਫ਼ਰ ਕਰਨ ਵੇਲੇ ਤੁਹਾਨੂੰ ਕਿਹੋ ਜਿਹੇ ਅਨੁਭਵਾਂ ਵਿੱਚੋਂ ਲੰਘਣਾ ਪਿਆ ਹੈ?

ਅਮੋਲਕ ਸਿੰਘ :-- ਸੁਖਿੰਦਰ ਜੀ, ਮੈਂ ਅੱਜ ਵੀ ਸੁਰਖ਼ ਰੇਖਾਦੇ ਸੰਪਾਦਕੀ ਮੰਡਲ ਵਿੱਚ ਹੀ ਕੰਮ ਕਰ ਰਿਹਾ ਹਾਂ। ਸੁਰਖ਼ ਰੇਖਾਦਾ ਸੰਪਾਦਕ ਇਸ ਵੇਲੇ ਜਸਪਾਲ ਜੱਸੀ ਹੈ। ਇੱਕ ਦੌਰ ਵਿੱਚ ਮੈਂ ਸੁਰਖ਼ ਰੇਖਾਦੇ ਸੰਪਾਦਕ ਦੇ ਤੌਰ ਤੇ ਇੱਕ ਲੰਬਾ ਸਮਾਂ ਕੰਮ ਕੀਤਾ। ਸੁਰਖ਼ ਰੇਖਾਅਤੇ ਜਨਤਕ ਲੀਹਦੋ ਇਨਕਲਾਬੀ ਪਰਚਿਆਂ ਦੀ ਏਕਤਾ ਹੋਈ ਸੀ ਪੰਜਾਬ ਵਿੱਚ। ਉਸ ਸਮੇਂ ਤੋਂ ਲੈ ਕੇ ਜਸਪਾਲ ਜੱਸੀ ਨੇ ਸੁਰਖ਼ ਰੇਖਾਦੀ ਜਿੰਮੇਵਾਰੀ ਸੰਭਾਲ ਲਈ। ਪੰਜਾਬ ਅੰਦਰ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ, ਨੌਜੁਆਨ ਅਤੇ ਔਰਤਾਂ ਦਾ ਵਰਗ - ਆਪਣੇ ਆਪਣੇ ਵਰਗ ਜੱਥੇਬੰਦੀਆਂ ਤੋਂ ਉਪਰ ਉੱਠ ਕੇ - ਆਪਣੇ ਆਪਣੇ ਆਰਥਿਕ ਮਸਲਿਆਂ ਤੋਂ ਉਪਰ ਉੱਠ ਕੇ ਇਕ ਚੀਜ਼ ਦੀ ਜ਼ਰੂਰਤ ਮਹਿਸੂਸ ਕਰ ਰਿਹਾ ਸੀ ਕਿ ਆਰਥਿਕ ਅਤੇ ਕਾਨੂੰਨੀ ਚੱਕਰਾਂ ਦੇ ਅੰਦਰ ਅੰਦਰ ਜਿਹੜੀ ਮੂਵਮੈਂਟ ਘੁੰਮਦੀ ਰਹਿੰਦੀ ਹੈ - ਉਸ ਨਾਲ ਉਹ ਨਤੀਜੇ ਸਾਹਮਣੇ ਨਹੀਂ ਆ ਰਹੇ ਜਿਹੜੇ ਇਨਕਲਾਬੀ ਰਾਜਨੀਤਿਕ ਬਦਲ ਦੇ ਨਤੀਜੇ ਹੋਣ। ਜਿਸ ਕਰਕੇ ਪੰਜਾਬ ਲੋਕ ਮੋਰਚਾਦੀ ਉਸਾਰੀ ਕੀਤੀ ਗਈ। ਉਸ ਮੋਰਚੇ ਨੇ ਆਪਣਾ ਪਰਚਾ ਸ਼ੁਰੂ ਕੀਤਾ ਮੁਕਤੀ ਮਾਰਗ’. ਹੁਣ ਮੈਂ ਮੁਕਤੀ ਮਾਰਗਦੇ ਸੰਪਾਦਕ ਦੇ ਤੌਰ ਤੇ ਜ਼ਿੰਮੇਵਾਰੀ ਅਦਾ ਕਰ ਰਿਹਾ ਹਾਂ। ਇਸ ਸਾਰੇ ਸਫ਼ਰ ਦੇ ਦੌਰਾਨ ਮੈਨੂੰ ਇਸ ਤਰ੍ਹਾਂ ਦਾ ਅਨੁਭਵ ਹੋਇਆ ਕਿ ਇਕੱਲੇ ਇਕੱਲੇ ਹੋ ਕੇ ਮਾਰ ਨ ਖਾਓ. ਇਕੱਠੇ ਹੋ ਕੇ ਅੱਗੇ ਆਓ...ਇਹਦੇ ਵਿੱਚੋਂ ਮੈਨੂੰ ਲੱਗਿਆ ਕਿ ਸਾਨੂੰ ਇਨਕਲਾਬੀ ਜਨਤਕ ਜੱਥੇਬੰਦੀਆਂ ਦੀ ਬਹੁਤ ਜ਼ਰੂਰਤ ਹੈ। ਪਰ ਜੇਕਰ ਇਨਕਲਾਬੀ ਜੱਥੇਬੰਦੀਆਂ ਆਪਣੇ ਆਪਣੇ ਵਰਗ ਤੱਕ ਸੀਮਤ ਰਹਿਣਗੀਆਂ, ਜੇਕਰ ਮਿਹਨਤਕਸ਼ ਵਰਗ ਇੱਕ ਮੰਚ ਉੱਤੇ ਇਕੱਠੇ ਹੋ ਕੇ ਆਪਣੀ ਲੜਾਈ ਦੇ ਸਾਂਝੇ ਮੁੱਦਿਆਂ ਅਤੇ ਸਾਂਝੇ ਮੁਹਾਜ਼ ਦੇ ਤੌਰ ਤੇ ਲੜਾਈ ਨਹੀਂ ਛੇੜਦਾ ਤਾਂ ਉਹ ਸਫਲਤਾ ਦੇ ਮੁਕਾਮ ਉੱਤੇ ਅੱਗੇ ਨਹੀਂ ਵਧ ਸਕਣਗੇ ਅਤੇ ਘੁਮੰਣਘੇਰੀ ਵਿੱਚ ਹੀ ਫਸੇ ਰਹਿਣਗੇ...ਲੋਕ ਮੋਰਚਾ ਪੰਜਾਬਨੇ ਆਪਣਾ ਇੱਕ ਵੱਖਰਾ ਝੰਡਾ ਗੱਡਿਆ ਪੰਜਾਬ ਵਿੱਚ ਇਨਕਲਾਬੀ ਰਾਜਨੀਤੀ ਬਦਲ ਦਾ। ਰਵਾਇਤੀ ਰਾਜਨੀਤੀ ਨਾਲੋਂ ਹਾਕਮ ਜਮਾਤਾਂ ਦੀ ਰਾਜਨੀਤੀ ਨਾਲੋਂ ਬਿਲਕੁਲ ਵੱਖਰੀ ਕਿਸਮ ਦਾ। ਉਹਦੇ ਤੌਰ ਉੱਤੇ ਮੈਨੂੰ ਮਹਿਸੂਸ ਹੋਇਆ ਕਿ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਸਾਹਿਤਕਾਰਾਂ ਅਤੇ ਸਭਿਆਚਾਰਕ ਕਾਮਿਆਂ ਦੇ ਫਰੰਟ ਉੱਤੇ ਕੰਮ ਕਰਦਿਆਂ ਕਰਦਿਆਂ ਪੰਜਾਬ ਅੰਦਰ ਇੱਕ ਅਜਿਹੇ ਨੁਮਾਇੰਦੇ ਦੇ ਤੌਰ ਤੇ ਅਤੇ ਇੱਕ ਥੜੇ ਦੇ ਤੋਰ ਤੇ ਇੱਕ ਜ਼ਮੀਨ ਤਿਆਰ ਹੋ ਗਈ ਸੀ। ਮੈਨੂੰ ਇਹ ਠੀਕ ਲੱਗਿਆ... ਅਸੀਂ ਇਹ ਉਪਰੋਂ ਨਹੀਂ ਸੀ ਤਿਆਰ ਕੀਤਾ...ਮੇਰਾ ਇਹ ਅਨੁਭਵ ਹੈ ਕਿ ਪਰੈਕਟੀਕਲ, ਵਿਚਾਰਧਾਰਕ, ਰਾਜਨੀਤਿਕ ਅਤੇ ਅਮਲੀ ਪੱਧਰ ਉੱਤੇ ਇਸ ਮੁਕਾਮ ਵੱਲ ਨੂੰ ਅਸੀਂ ਆ ਰਹੇ ਹਾਂ।

-----

ਸੁਖਿੰਦਰ :-- ਪੰਜਾਬ ਵਿੱਚ ਪ੍ਰਗਤੀਵਾਦੀ ਲਹਿਰ ਦਾ ਅਜੋਕੇ ਸਮਿਆਂ ਵਿੱਚ ਕਿਹੋ ਜਿਹਾ ਰੋਲ ਹੈ?

ਅਮੋਲਕ ਸਿੰਘ :-- ਪੰਜਾਬ ਵਿੱਚ ਪ੍ਰਗਤੀਵਾਦੀ ਲਹਿਰ ਦਾ...ਖਾਸ ਕਰਕੇ ਅਜਿਹੇ ਸਮਿਆਂ ਵਿੱਚ ਇਸ ਤਰ੍ਹਾਂ ਦਾ ਰੋਲ ਹੈ ਕਿ ਜਿਵੇਂ ਕਿ ਦੇਸ਼ ਭਗਤ ਯਾਦਗਾਰ ਕਮੇਟੀ ਹੈ। ਉਹ ਗਦਰੀ ਬਾਬਿਆਂ ਦਾ ਮੇਲਾ ਲਗਾਉਂਦੀ ਹੈ 26 ਅਕਤੂਬਰ ਤੋਂ 1 ਨਵੰਬਰ ਤੱਕ. ਉਹਦੇ ਵੱਲੋਂ ਕਾਫੀ ਸਰਗਰਮੀ ਨਾਲ ਕੰਮ ਚੱਲ ਰਿਹਾ। ਇਸੇ ਤਰ੍ਹਾਂ ਪਲਸ ਮੰਚਸਰਗਰਮੀ ਕਰਦਾ. ਪੰਜਾਬ ਦੀ ਪ੍ਰਗਤੀਵਾਦੀ ਲਹਿਰ ਦੇ ਵੱਖੋ ਵੱਖ ਕੰਮ ਨੇ...ਬੁੱਧੀਜੀਵੀ ਫਰੰਟ ਉੱਤੇ ਔਰ ਲੋਕ-ਪੱਖੀ ਸਰਗਰਮੀਆਂ ਉੱਤੇ...ਭਾਵੇਂ ਉਹ ਓਨੀ ਵੱਡੀ ਪੱਧਰ ਉੱਤੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਵਿੱਚ ਸਾਹਮਣੇ ਨਹੀਂ ਆ ਰਹੇ, ਪਰ ਆਪਣੇ ਵਿਤ ਦੇ ਮੁਤਾਬਕ ਉਹ ਕਾਫ਼ੀ ਹੋ ਰਹੇ ਹਨ। ਪਰ ਜੇਕਰ ਠੀਕ ਠੀਕ ਇਸਦਾ ਵਿਸ਼ਲੇਸ਼ਣ ਕਰਨਾ ਹੋਵੇ...ਬਾਹਰਮੁਖੀ ਹਾਲਤਾਂ ਦੀ ਲੋੜ ਮੁਤਾਬਕ - ਜਿਹੋ ਜਿਹੀਆਂ ਚੁਣੌਤੀਆਂ ਆਰਥਿਕ, ਸਮਾਜਿਕ, ਸਭਿਆਚਾਰਕ, ਰਾਜਨੀਤਿਕ - ਵੱਖੋ ਵੱਖ ਮਨੋਵਿਗਿਆਨਕ ਪੱਧਰ ਉੱਤੇ ਸਾਡੇ ਬੂਹੇ ਖੜਕਾ ਹੀ ਨਹੀਂ ਰਹੀਆਂ, ਭੰਨ ਰਹੀਆਂ ਹਨ। ਉਸਦੇ ਮੁਕਾਬਲੇ ਤੇ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੀ ਸਾਡੀ ਤਾਕਤ ਅਜੇ ਕੰਮਜ਼ੋਰ ਹੈ।

----

ਸੁਖਿੰਦਰ :-- ਗਲੋਬਲਾਈਜ਼ੇਸ਼ਨ ਦੇ ਫੈਲਾਓ ਕਾਰਨ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਲੱਚਰਵਾਦ ਜ਼ਿੰਦਗੀ ਦੇ ਹਰ ਪਹਿਲੂ ਉੱਤੇ ਪ੍ਰਦੂਸ਼ਨ ਫੈਲਾਉਣ ਲਈ ਜ਼ਿੰਮੇਵਾਰ ਬਣ ਰਿਹਾ ਹੈ। ਪੰਜਾਬ ਦੀ ਪ੍ਰਗਤੀਵਾਦੀ ਲਹਿਰ ਇਸਦਾ ਕਿਸ ਤਰ੍ਹਾਂ ਮੁਕਾਬਲਾ ਕਰ ਰਹੀ ਹੈ? ਕੀ ਤੁਸੀਂ ਵੀ ਨਵੀਂ ਤਕਨਾਲੋਜੀ ਦੀ ਵਰਤੋਂ ਕਰ ਰਹੇ ਹੋ?

ਅਮੋਲਕ ਸਿੰਘ :-- ਗਲੋਬਲਾਈਜ਼ੇਸ਼ਨ ਦੇ ਦੌਰ ਅੰਦਰ ਪਹਿਲਾਂ ਨਾਲੋਂ ਕਈ ਗੁਣਾਂ ਮਲਟੀਪਲਾਈ ਹੋ ਕੇ ਕੰਨਜ਼ੀਊਮਰ ਕਲਚਰ ਦਾ ਟੀਕਾ ਖਾਸ ਕਰਕੇ ਸਾਡੀ ਪੁੰਗਰਦੀ ਪਨੀਰੀ ਉੱਤੇ ਅਤੇ ਨੌਜੁਵਾਨ ਪੀੜ੍ਹੀ ਉੱਤੇ ਬੜੇ ਜ਼ੋਰ ਨਾਲ ਲਗਾਇਆ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਦੇਖਣਾ ਹੋਵੇ ਤਾਂ ਹਰਾ ਇਨਕਲਾਬ ਬਿਲਕੁਲ ਪੀਲਾ ਪੈ ਗਿਆ. ਖੇਤਾਂ ਅੰਦਰ ਖੁਦਕਸ਼ੀਆਂ ਹੋ ਰਹੀਆਂ ਹਨ. ਪੂਰੇ ਹਿੰਦੁਸਤਾਨ ਵਿੱਚ 40,000 ਕਿਸਾਨ ਖ਼ੁਦਕਸ਼ੀਆਂ ਕਰ ਚੁੱਕੇ ਹਨ। ਵੱਡੀ ਪੱਧਰ ਉੱਤੇ ਕਿਸਾਨੀ ਪਿੰਡਾਂ ਚੋਂ ਆ ਕੇ ਚੌਰਾਹਿਆਂ ਵਿੱਚ ਮਜ਼ਦੂਰੀ ਲਈ ਖੜ੍ਹਣ ਲਈ ਆ ਰਹੀ ਹੈ। ਇਹ ਐਗਰੋਬੇਸਿਡ ਇੰਡਸਟਰੀ ਨ ਹੋਣ ਕਰਕੇ - ਪਰਾਪਰਲੀ ਕੋਈ ਇੰਡਸਟਰੀਅਲਾਈਜ਼ੇਸ਼ਨ ਨਾ ਹੋਣ ਕਰਕੇ ਮਾਫੀਆ ਗ੍ਰੋਹ ਨੇ ਜਿਹੜੇ ਉਹ ਜਾਂ ਤਾਂ ਜ਼ਮੀਨ ਹਥਿਆ ਰਹੇ ਹਨ ਜਾਂ ਵੱਡੀ ਪੱਧਰ ਉੱਤੇ ਬਾਹਰਲੀਆਂ ਕੰਪਨੀਆਂ ਲਈ ਇੱਕ ਸੁਪਰ ਸਟੋਰ ਪੱਧਰ ਉੱਤੇ ਮਾਰਕਿਟ ਡਿਵੈਲਪ ਕਰ ਰਹੇ ਹਨ। ਜਿਹੜੀ ਕਿ ਲੋਕਾਂ ਲਈ ਇਕ ਨਵਾਂ ਇਮਪਲਾਇਮੈਂਟ ਨਹੀਂ ਪੈਦਾ ਕਰਦੀ. ਇਸਦੇ ਨਾਲ ਕੀ ਹੋਇਆ ਕਿ ਹਾਲਾਤ ਇਸ ਕਿਸਮ ਦੇ ਬਣਦੇ ਜਾ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਕਿ ਪੰਜਾਬ ਅੰਦਰ ਬੜੇ ਜ਼ੋਰ ਨਾਲ ਡੇਰਾਵਾਦ, ਲੱਚਰਵਾਦ ਅਤੇ ਅਸ਼ਲੀਲਤਾ ਦੇ ਕਲਚਰ ਦਾ ਟੀਕਾ ਲਾਇਆ ਜਾ ਰਿਹਾ ਅਤੇ ਇਕ ਕੰਨਜ਼ੀਊਮਰ ਕਲਚਰ ਦਾ। ਕੰਨਜ਼ੀਊਮਰ ਕਲਚਰ ਤੋਂ ਮੇਰਾ ਭਾਵ ਹੈ ਕਿ ਲੋਕਾਂ ਲਈ ਬਾਜ਼ਾਰ ਹੀ ਇਕ ਹੋਰ ਨਵਾਂ ਪੈਦਾ ਕੀਤਾ ਜਾ ਰਿਹਾ...ਤੁਹਾਡੇ ਕੋਲ ਆਟਾ, ਰੋਟੀ, ਕੱਪੜਾ, ਮਕਾਨ, ਨੌਕਰੀ, ਤੁਹਾਡੀ ਜ਼ਿੰਦਗੀ ਦੀਆਂ ਜ਼ਰੂਰਤਾਂ ਭਾਵੇਂ ਹਨ ਜਾਂ ਨਹੀਂ, ਪਰ ਤੁਹਾਡੇ ਕੋਲ ਮੁਬਾਇਲ ਜ਼ਰੂਰ ਹੋਣਾ ਚਾਹੀਦੈ, ਤੁਹਾਡੇ ਕੋਲ ਵਧੀਆ ਮੋਟਰਸਾਈਕਲ ਜ਼ਰੂਰ ਚਾਹੀਦੈ.....ਇਸਤਰ੍ਹਾਂ ਦੀ ਇਹ ਜਿਹੜੀ ਹਾਲਤ ਹੈ ਇਕ ਤਰ੍ਹਾਂ ਦੀ ਮਾਨਸਿਕ ਤੌਰ ਤੇ ਗਲੋਬਲਾਈਜ਼ੇਸ਼ਨ ਚੋਂ ਬਾਜ਼ਾਰ ਪੈਦਾ ਕੀਤਾ ਜਾ ਰਿਹਾ ਕਿ ਆਪਣੀਆਂ ਕੌਮੀ ਹਾਲਤਾਂ ਅਤੇ ਕੌਮੀ ਲੋੜਾਂ ਦੀ ਬਜਾਇ ਬਾਹਰਲੀ - ਵਿਸ਼ਵੀਕਰਨ ਦੀ ਮੰਡੀ ਦੇ ਗਾਹਕ ਦੀ ਤਰ੍ਹਾਂ ਉਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

----

ਸੁਖਿੰਦਰ :-- ਕਿਸੇ ਸਮੇਂ ਪੰਜਾਬ ਦੀਆਂ ਯੂਨੀਵਰਸਿਟੀਆਂ, ਕਾਲਿਜਾਂ ਅਤੇ ਸਕੂਲਾਂ ਵਿੱਚ ਪ੍ਰਗਤੀਵਾਦੀ ਲਹਿਰ ਦਾ ਬਹੁਤ ਜ਼ਿਆਦਾ ਅਸਰ ਸੀ। ਖਾਲਿਸਤਾਨੀ ਲਹਿਰ ਦੇ ਉਭਾਰ ਤੋਂ ਬਾਹਦ ਪੰਜਾਬ ਦੇ ਯੁਵਕ ਦਿਸ਼ਾਹੀਣ ਹੋ ਗਏ ਲੱਗਦੇ ਹਨ ਅਤੇ ਨਸਿ਼ਆਂ ਦੇ ਆਦੀ ਹੋ ਰਹੇ ਹਨ। ਯੁਵਕਾਂ ਨੂੰ ਸਹੀ ਸੇਧ ਦੇਣ ਲਈ ਪੰਜਾਬ ਦੀ ਪ੍ਰਗਤੀਵਾਦੀ ਲਹਿਰ ਕਿਹੋ ਜਿਹੇ ਉਪਰਾਲੇ ਕਰ ਰਹੀ ਹੈ?

ਅਮੋਲਕ ਸਿੰਘ:-- ਪਹਿਲਾ ਨੁਕਤਾ ਬਿਲਕੁਲ ਸਹੀ ਹੈ ਕਿ ਪਹਿਲੇ ਦੌਰ ਵਿੱਚ ਜਦੋਂ ਮੋਗਾ ਗੋਲੀ ਕਾਂਡ ਵਾਪਰਿਆ 5 ਅਤੇ 7 ਅਕਤੂਬਰ 1972 ਨੂੰ ਤਾਂ ਮੈਂ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਵਿੱਚ ਇਲੈਕਟ੍ਰੀਕਲ ਇੰਜਨੀਰਿੰਗ ਕਰ ਰਿਹਾ ਸੀ. ਮੈਂ 1974 ਵਿੱਚ ਇਲੈਕਟ੍ਰੀਕਲ ਇੰਜਨੀਰਿੰਗ ਕਰਕੇ ਨਿਕਲਿਆ ਹਾਂ। ਇਹ ਗੱਲ ਤੁਹਾਡੀ ਠੀਕ ਹੈ ਕਿ ਪੰਜਾਬ ਦੇ ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ ਵਿੱਚ ਇਨਕਲਾਬੀ ਲਹਿਰ ਦੀਆਂ ਗੂੰਜਾਂ ਪੈਂਦੀਆਂ ਸਨ. ਉਦੋਂ ਵਿਦਿਆਰਥੀ ਪਿੰਡਾਂ ਵਿੱਚ ਜਾ ਕੇ ਭਾਰਤ ਨੌਜੁਆਨ ਸਭਾ ਖੜ੍ਹੀ ਕਰਦੇ ਸਨ। ਸ਼ਹੀਦ ਭਗਤ ਸਿੰਘ ਦੀ ਭੈਣ ਅਮਰ ਕੌਰ ਨੇ ਜਾਣਾ, ਗੁਰਸ਼ਰਨ ਸਿੰਘ ਨੇ ਜਾਣਾ, ਥੀਏਟਰ ਨੇ ਜਾਣਾ ਉਹਦੇ ਨਾਲ ਪਿੰਡਾਂ ਵਿੱਚ ਇੱਕ ਜੜ੍ਹ ਲੱਗਦੀ ਸੀ. ਨੌਜੁਆਨ ਭਾਰਤ ਸਭਾ ਵਗੈਰਾ ਦੀ. ਅੱਜ ਯਾਨਿ ਕਿ ਮਾਯੂਸੀ ਵਾਲੀ ਕੋਈ ਗੱਲ ਨਹੀਂ। ਪਰ ਹਕੀਕਤ ਇਹ ਹੈ ਕਿ ਵਿਦਿਆਰਥੀ ਅਤੇ ਨੌਜੁਆਨ ਫਰੰਟ ਉੱਤੇ ਤਾਂ ਕੰਮ ਪਹਿਲਾਂ ਨਾਲੋਂ ਘੱਟ ਹੈ ਪਰ ਇਹਦੇ ਨਾਲੋਂ ਹਾਲਤਾਂ ਨੇ ਇਹੋ ਜਿਹੀ ਸਥਿਤੀ ਪੈਦਾ ਕੀਤੀ ਹੈ ਕਿ ਪਿੰਡਾਂ ਅੰਦਰ ਕਿਸਾਨੀ ਅਤੇ ਖੇਤ ਮਜ਼ਦੂਰ ਵੱਡੀ ਪੱਧਰ ਉੱਤੇ ਲਾਮਬੰਦ ਹੋ ਰਹੇ ਹਨ ਅਤੇ ਬਹੁਤ ਵੱਡੀਆਂ ਲੜਾਈਆਂ ਲੜ ਰਹੇ ਹਨ। ਵਿਸ਼ੇਸ਼ ਕਰਕੇ ਸਪੈਸ਼ਲ ਇਕੋਨਾਮਿਕ ਜ਼ੋਨ ਦੇ ਖਿਲਾਫ਼, ਜ਼ਮੀਨਾਂ ਹਥਿਆਣ ਦੇ ਖਿਲਾਫ਼। ਬਰਨਾਲੇ ਦੇ ਤਿੰਨ ਪਿੰਡਾਂ ਚ ਲੰਬੀ ਲੜਾਈ ਲੜੀ ਹੈ, ਅੰਮ੍ਰਿਤਸਰ ਦੇ ਇਲਾਕੇ ਚ 27 ਪਿੰਡਾਂ ਚੋਂ ਇਕੋਨੋਮਿਕ ਜ਼ੋਨ ਨੂੰ ਭਜਾਇਆ ਗਿਆ...ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ...ਪਰ ਦਿਸ਼ਾਹੀਣਤਾ ਵਾਲੀ ਕੋਈ ਗੱਲ ਨਹੀਂ। ਇਹ ਜ਼ਰੂਰ ਹੈ ਕਿ ਸਾਡੇ ਲਈ ਮਹੱਤਵਪੂਰਨ ਗੱਲ ਹੈ ਕਿ ਜਦੋਂ ਅਸੀਂ ਰੇਲਾਂ ਰੋਕ ਰਹੇ ਹਾਂ, ਸੰਘਰਸ਼ ਹੋ ਰਹੇ ਹਨ, ਅਨੁਪਾਤ ਦੇ ਹਿਸਾਬ ਨਾਲ ਉਨ੍ਹਾਂ ਵਿੱਚ ਵਿਦਿਆਰਥੀਆਂ ਅਤੇ ਨੌਜੁਆਨਾਂ ਦੀ ਗਿਣਤੀ ਦੀ ਘਾਟ ਕਾਫ਼ੀ ਰੜਕਦੀ ਹੈ। ਪਰ ਸਾਡਾ ਇਹ ਮਹੱਤਵਪੂਨ ਮਸਲਾ ਹੈ, ਜਿਸਨੂੰ ਅਸੀਂ ਲੈ ਕੇ ਅੱਗੇ ਚੱਲ ਰਹੇ ਹਾਂ।

----

ਸੁਖਿੰਦਰ :-- ਅਮੋਲਕ ਜੀ, ਤੁਹਾਡੇ ਹੀ ਜੁਆਬਾਂ ਉੱਤੇ ਆਧਾਰਤ ਮੈਂ ਤੁਹਾਨੂੰ ਸੁਆਲ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੀ ਅਣਗਹਿਲੀ ਹੋ ਰਹੀ ਹੈ ਪ੍ਰਗਤੀਵਾਦੀ ਲਹਿਰ ਵੱਲੋਂ ਉਹ ਹੈ ਕਿ ਗਰਾਸਰੂਟ ਉੱਤੇ ਜ਼ਿਆਦਾ ਕੰਮ ਹੋਣ ਦੀ ਲੋੜ ਹੈ। ਜੇਕਰ ਨੌਜੁਆਨ ਵਰਗ ਹੀ ਸਾਡੇ ਨਾਲ ਨਹੀਂ ਤਾਂ ਵੱਡੇ ਸਾਡੇ ਨਾਲ ਕਿਵੇਂ ਤੁਰ ਸਕਦੇ ਹਨ?

ਅਮੋਲਕ ਸਿੰਘ :-- ਤੁਹਾਡਾ ਮਹੱਤਵਪੂਰਨ ਸੁਆਲ ਹੈ. ਮੈਨੂੰ ਲੱਗ ਰਿਹਾ ਹੈ ਕਿ ਇਹ ਸਾਡੇ ਵਾਲਾ ਹੀ ਫਿਕਰ ਹੈ। ਬਈ ਏਨੀ ਦੂਰ ਆ ਕੇ ਜੇਕਰ ਕੈਨੇਡਾ ਵਿੱਚ ਸੁਖਿੰਦਰ ਭਾਅ ਜੀ ਵੀ ਉਸੇ ਫਿਕਰ ਦੀ ਹੀ ਬਾਂਹ ਫੜ ਰਹੇ ਹਨ ਤਾਂ ਅਸੀਂ ਵੀ ਉਸੇ ਫਿਕਰ ਦੀ ਹੀ ਬਾਂਹ ਫੜ ਰਹੇ ਹਾਂ। ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦੁਆਉਂਦਾ ਹਾਂ ਕਿ 1972 ਅਤੇ 2007 ਵਿੱਚ ਸਿਫਤੀ ਤੌਰ ਤੇ ਇਹ ਤਬਦੀਲੀ ਹੈ ਕਿ ਉਦੋਂ ਵਿਦਿਆਰਥੀ ਅਤੇ ਨੌਜੁਆਨ ਮੈਦਾਨ ਵਿੱਚ ਸਨ ਅਤੇ ਬੁਨਿਆਦੀ ਜਮਾਤਾਂ ਬਹੁਤ ਪਿਛੇ ਸਨ। ਅੱਜ ਬੁਨਿਆਦੀ ਜਮਾਤਾਂ ਬਹੁਤ ਅੱਗੇ ਹਨ। ਉਨ੍ਹਾਂ ਵਿੱਚ ਸਿਫਤੀ ਤਬਦੀਲੀ ਹੋ ਰਹੀ ਹੈ, ਜੱਥੇਬੰਦ ਹੋ ਰਹੀਆਂ ਹਨ। ਉਹ ਹਾਕਮ ਜਮਾਤਾਂ ਦੀ ਘੋੜੀ ਚੜ੍ਹਨ ਦੀ ਬਜਾਇ ਇਨਕਲਾਬੀ ਵਿਚਾਰਧਾਰਾ ਅਤੇ ਰਾਜਨੀਤੀ ਨਾਲ ਜੁੜ ਰਹੀਆਂ...ਜਿਹੜੀ ਵਿਚਾਰਧਾਰਾ ਗਦਰੀ ਬਾਬਿਆਂ ਅਤੇ ਸ਼ਹੀਦ ਭਗਤ ਸਿੰਘ ਹੋਰਾਂ ਦੀ ਹੈ...ਜਿਸਨੇ ਕਿਤੇ ਰਾਹ ਵਿੱਚ ਨਹੀਂ ਰੁਕਣਾ...ਜਿਹੜੀ ਇਸ ਗੱਲ ਤੱਕ ਪਰਣਾਈ ਹੋਈ ਹੈ ਕਿ ਮੁਲਕ ਦੇ ਅੰਦਰ ਸਿਰਫ ਹਾਕਮਾਂ ਦੀ ਹੀ ਨਿਰੀ ਤਬਦੀਲੀ ਨਹੀਂ ਕਰਨੀ। ਇੱਥੇ ਇੱਕ ਇਨਕਲਾਬੀ ਬਦਲ ਪੈਦਾ ਕਰਨਾ ਹੈ। ਇਸਦਾ ਮਤਲਬ ਹੈ ਸਾਮਰਾਜ ਤੋਂ ਮੁਕਤ, ਸਾਮਰਾਜ ਦੇ ਸੇਵਾਦਾਰਾਂ ਤੋਂ ਮੁਕਤ. ਜਿੱਥੇ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਨ ਹੋਵੇ। ਉਸ ਸਮਾਜ ਦੀ ਉਸਾਰੀ ਕਰਨ ਵਾਸਤੇ। ਵਿਦਿਆਰਥੀਆਂ ਅਤੇ ਨੌਜੁਆਨਾਂ ਨੂੰ ਜਾਗ ਲਗਉਣ ਲਈ ਅਗਲੇ ਕੁਝ ਦਿਨਾਂ ਵਿੱਚ ਜਿਹੜਾ ਅਸੀਂ ਕੰਮ ਕਰਨ ਜਾ ਰਹੇ ਹਾਂ- ਉਸਦਾ ਇਹ ਫਰਕ ਪਵੇਗਾ ਕਿ ਪੰਜਾਬ ਦੇ 800 ਪਿੰਡਾਂ ਵਿੱਚ ਅਸੀਂ ਹੁਣ ਤੱਕ ਜੋ ਕੰਮ ਕੀਤਾ ਹੈ, ਉਸ ਵਿੱਚ ਕਮਾਲ ਦੀ ਗੱਲ ਇਹ ਹੋਈ ਹੈ ਕਿ ਖੇਤ ਮਜ਼ਦੂਰਾਂ ਦੀ ਨੌਜੁਆਨ ਪੀੜ੍ਹੀ ਡੱਟ ਕੇ ਸਾਡੇ ਨਾਲ ਆਈ ਹੈ ਕਿ ਅਸੀਂ ਕਾਂਗਰਸ, ਅਕਾਲੀ, ਭਾਜਪਾ ਅਤੇ ਦਲਿਤਵਾਦ ਦਾ ਨਾਹਰਾ ਵੀ ਦੇਖ ਲਿਆ। ਇੱਕੋ ਇੱਕ ਤੁਹਾਡੇ ਵਾਲਾ ਰਾਹ ਹੀ ਰਹਿ ਗਿਆ। ਉਸ ਵੱਲ ਉਹ ਆ ਰਹੇ ਹਨ। ਕਿਸਾਨ ਕਹਿ ਰਹੇ ਹਨ ਕਿ ਸਾਡਾ ਪੁੱਤ ਕਰੈਕ ਦੀ ਸ਼ੀਸ਼ੀ ਪੀ ਕੇ ਮਰਨ ਨਾਲੋਂ ਬੇਹਤਰ ਹੈ ਕਿ ਅਮੋਲਕ ਸਿੰਘ ਵਰਗਿਆਂ ਨਾਲ ਇਨਕਲਾਬੀ ਲਹਿਰ ਨਾਲ ਜੁੜ ਜਾਵੇ।

----

ਸੁਖਿੰਦਰ :-- ਅਮੋਲਕ ਜੀ, ਤੁਸੀਂ ਪੰਜਾਬ ਤੋਂ ਆਏ ਹੋ, ਪੰਜਾਬ ਦੀ ਰਾਜਨੀਤੀ ਨਾਲ ਜੁੜੇ ਹੋਏ ਹੋ, ਪੰਜਾਬ ਦੀ ਪ੍ਰਗਤੀਵਾਦੀ ਲਹਿਰ ਨਾਲ ਜੁੜੇ ਹੋਏ ਹੋ। ਪਰ ਜੋ ਕੁਝ ਅਸੀਂ ਬਾਹਰ ਬੈਠੇ ਦੇਖ ਰਹੇ ਹਾਂ। ਸਾਡੇ ਜਿਹੜੇ ਪ੍ਰਭਾਵ ਹਨ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਕਮਿਊਨਿਸਟ ਲਹਿਰ ਦਾ ਪੰਜਾਬ ਦੀ ਰਾਜਨੀਤੀ ਉੱਤੇ ਕੋਈ ਜ਼ਿਕਰਯੋਗ ਅਸਰ ਨਹੀਂ ਰਹਿ ਗਿਆ। ਇਸਦਾ ਕਾਰਨ ਆਪਣੀਆਂ ਨਿੱਜੀ ਖ਼ਾਹਿਸ਼ਾਂ ਕਾਰਨ ਕਮਿਊਨਿਸਟ ਲੀਡਰਸ਼ਿਪ ਵੱਲੋਂ ਲਹਿਰ ਨੂੰ ਸੈਂਕੜੇ ਟੁੱਕੜਿਆਂ ਵਿੱਚ ਵੰਡ ਦੇਣ ਦਾ ਘਿਨਾਉਣਾ ਜੁਰਮ ਕਰਨਾ ਹੈ. ਤੁਸੀਂ ਇਸ ਵਿਸ਼ੇ ਬਾਰੇ ਕਿਵੇਂ ਸੋਚਦੇ ਹੋ?

ਅਮੋਲਕ ਸਿੰਘ :-- ਸਮਾਂ ਆਪਣੇ ਕੋਲ ਘੱਟ ਹੈ; ਪਰ ਤੁਹਾਡੇ ਸੁਆਲ ਬਹੁਤ ਵੱਡੇ ਹਨ। ਤੁਹਾਡੇ ਸੁਆਲਾਂ ਦਾ ਕਾਂਟੈਂਟ ਬਹੁਤ ਕਮਾਲ ਦਾ ਹੈ। ਮੈਂ ਇੰਨੀ ਕੁ ਹੀ ਟਿੱਪਣੀ ਕਰਨੀ ਚਾਹੁੰਦਾ ਹਾਂ ਕਿ ਭਾਰਤ ਦੀ ਮੂਵਮੈਂਟ ਦੇ ਅੰਦਰ, ਹਾਕਮ ਜਮਾਤਾਂ ਅਤੇ ਸਾਮਰਾਜ ਵੱਲੋਂ ਤਾਂ ਜਿਹੜੇ ਹੱਲੇ ਹੋਣੇ ਸਨ ਹੋਣੇ ਸਨ ਕਿ ਬਾਹਰੋਂ ਕਿਸੇ ਲਾਲ ਚੁੰਝ ਵਾਲੇ ਜਾਂ ਚਿੱਟੀ ਚੁੰਝ ਵਾਲੇ ਕਿਸੇ ਤੋਤੇ ਵੱਲੋਂ ਇਨਕਲਾਬੀ ਲਹਿਰ ਦਾ ਫਲ ਏਨਾ ਨਹੀਂ ਟੁੱਕਿਆ ਗਿਆ ਜਿੰਨਾ ਇਨਕਲਾਬੀ ਲਹਿਰ ਦੇ ਅੰਦਰ ਜਿੰਨਾ ਕੀੜਾ ਪੈਦਾ ਹੁੰਦਾ ਰਿਹਾ ਜਿਹੜਾ ਅੰਦਰੋਂ ਫਲ ਨੂੰ ਖਾਂਦਾ ਰਿਹਾ। ਇਸ ਕਰਕੇ ਅੱਜ ਦੇ ਸਮੇਂ ਵਿੱਚ ਵੀ ਜਿਹੜੀ ਰਵਾਇਤੀ ਕਮਿਊਨਿਸਟ ਲਹਿਰ ਚੱਲ ਰਹੀ ਹੈ ਉਹ ਨੰਗੇ ਚਿੱਟੇ ਤੌਰ ਉੱਤੇ ਲੋਕਾਂ ਨੂੰ ਸਮਝ ਆ ਰਹੀ ਹੈ। ਜਿਵੇਂ ਸੀ.ਪੀ.ਆਈ., ਸੀ.ਪੀ.ਐਮ. ਚੱਲ ਰਹੀ ਹੈ। ਉਹ ਹਾਕਮ ਜਮਾਤਾਂ ਨਾਲ ਪੂਰੀ ਤਰ੍ਹਾਂ ਪੀਂਘਾਂ ਝੂਟਦੇ ਹਨ। ਉਨ੍ਹਾਂ ਦੀਆਂ ਨੀਤੀਆਂ ਦੀ ਜੈ ਜੈਕਾਰ ਕਰਦੇ ਹਨ। ਸਿਰਫ ਸੇਫਟੀ ਵਾਲਵ ਦੀ ਤਰ੍ਹਾਂ ਕਦੀ ਕਦੀ ਉਹ ਸੜਕਾਂ ਉੱਤੇ ਵੀ ਆਉਂਦੇ ਹਨ...ਕਦੇ ਕਦੇ ਸਰਕਾਰ ਨੂੰ ਦਿੱਤੀ ਸਪੋਰਟ ਵਾਪਿਸ ਲੈਣ ਦੀਆਂ ਵੀ ਗੱਲਾਂ ਕਰਦੇ ਹਨ...ਅਸਲ ਵਿੱਚ ਸਾਰਾ ਤਖ਼ਤ ਦੇ ਪਾਵਿਆਂ ਦੇ ਉੱਤੇ ਲਾਲ ਦੋਸ਼ਾਲਾ ਦੇਣ ਦਾ ਜਿਹੜਾ ਕੰਮ ਹੋ ਰਿਹਾ ਹੈ ਉਸ ਨਾਲ ਵੱਡਾ ਹਰਜਾ ਹੋਇਆ ਮੁਲਕ ਅੰਦਰ. ਮੁਲਕ ਨੂੰ ਇਹ ਦੱਸਿਆ ਗਿਆ ਕਿ ਕਾਮਰੇਡ ਵੀ ਇਸ ਤਰ੍ਹਾਂ ਦੀ ਚੀਜ਼ ਬਣ ਗਏ ਹਨ ਕਿ ਜਿਨ੍ਹਾਂ ਦੇ ਹੁੰਦਿਆਂ ਹਾਕਮ ਜਮਾਤਾਂ ਨੂੰ ਕੋਈ ਕਿਸੇ ਹੋਰ ਮਿੱਤਰ ਨੂੰ ਲੱਭਣ ਦੀ ਲੋੜ ਨਹੀਂ। ਜਿੰਨੀ ਮਿੱਤਰਦਾਰੀ ਇਹੀ ਕਰ ਰਹੇ ਨੇ...ਪਰ ਲੋਕ ਮੋਰਚਾਵਰਗੀ ਸੰਸਥਾ ਨੂੰ, ‘ਪਲਸਵਰਗੀ ਸੰਸਥਾ ਨੂੰ, ‘ਦੇਸ ਭਗਤ ਯਾਦਗਾਰਵਰਗੀ ਸੰਸਥਾ ਨੂੰ - ਯਾਨਿ ਕਿ ਇਨਕਲਾਬੀ ਸੰਸਥਾਵਾਂ ਨੂੰ ਵੀ ਬੜੀ ਸੂਖਮਤਾ ਨਾਲ ਬੜੀ ਸਮਝਦਾਰੀ ਨਾਲ ਕੰਮ ਕਰਨਾ ਪੈ ਰਿਹਾ ਹੈ। ਤਾਂ ਕਿ ਇੱਕ ਇਨਕਲਾਬੀ ਬਦਲ ਨੂੰ ਸਾਹਮਣੇ ਲਿਆ ਸਕਣ। ਲੋਕਾਂ ਵਿੱਚ ਇੱਕ ਗੱਲ ਆ ਰਹੀ ਹੈ ਉਹ ਕਹਿ ਰਹੇ ਹਨ ਕਿ ਤੁਹਾਡੀ ਇਹ ਗੱਲ ਬੇਹਤਰ ਹੈ ਕਿ ਤੁਸੀਂ ਜਿਹੜੀ ਸ਼ਹੀਦ ਭਗਤ ਸਿੰਘ ਦੀ ਗੱਲ ਨੂੰ ਅੱਗੇ ਲੈ ਕੇ ਆ ਰਹੇ ਹੋ..ਸੋ ਤੁਹਾਡੀ ਇਹ ਗੱਲ ਸਹੀ ਹੈ ਕਿ ਟੁੱਕੜਿਆਂ ਵਿੱਚ ਵੰਡੀ ਗਈ ਲਹਿਰ ਦੀ ਜਿਹੜੀ ਗੱਲ ਹੈ ਹੁਣ ਤਹਾਨੂੰ ਸਗੋਂ ਮੈਂ ਯਕੀਨ ਦੁਆਂਦਾ ਹਾਂ ਕਿ ਕਿਸੇ ਵੀ ਇਨਕਲਾਬੀ ਰਸਾਲੇ ਚੋਂ ਇੱਕ ਦੂਜੇ ਬਾਰੇ ਬਹੁਤ ਨਾਵਾਚਕ ਟਿੱਪਣੀਆਂ ਨਹੀਂ ਮਿਲਣਗੀਆਂ। ਹੁਣ ਸਗੋਂ ਉਸਾਰੂ ਆਲੋਚਨਾ ਤਾਂ ਮਿਲ ਸਕਦੀ ਹੈ, ਇੱਕ ਦੂਜੇ ਤੋਂ ਸਿੱਖਣ, ਸਿਖਾਉਣ ਵਾਲੀ। ਪਰ ਜਿਹੜਾ ਪਹਿਲਾਂ ਸਭਿਆਚਾਰ ਸੀ ਇੱਕ ਦੂਜੇ ਦੀ ਲੱਤ ਖਿੱਚਣ ਵਾਲੀ ਉਹ ਗੱਲ ਬਹੁਤ ਪਿਛੇ ਰਹਿ ਗਈ ਹੈ ਅਤੇ ਬਹੁਤ ਸਾਰੇ ਕੰਮਾਂ ਵਿੱਚ ਜਿਵੇਂ ਜਬਰ ਅਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਵਿੱਚ, ਪੰਜਾਬ ਲੋਕ ਸਭਿਆਚਾਰਕ ਮੰਚ ਵਿੱਚ, ਦੇਸ਼ ਭਗਤ ਯਾਦਗਾਰ ਕਮੇਟੀ ਵਿੱਚ। 28 ਸਤੰਬਰ ਨੂੰ ਅਸੀਂ 70,000 ਲੋਕ ਇਕੱਠੇ ਕੀਤੇ ਬਰਨਾਲੇ ਦੀ ਧਰਤੀ ਉੱਤੇ ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਕਮੇਟੀ ਬਣਾ ਕੇ। ਉਸ ਵਿੱਚ ਅਸੀਂ ਇਕੱਲੇ ਲੋਕ ਮੋਰਚਾ ਨਹੀਂ, ਸਾਡੀ ਪਹਿਲ ਕਦਮੀ ਜ਼ਰੂਰ ਹੈ. ਲੋਕ ਮੋਰਚੇ ਦੀ ਅਤੇ ਇਨਕਲਾਬੀ ਕੇਂਦਰ ਦੀ. ਗੁਰਸ਼ਰਨ ਭਾਅ ਜੀ ਉਸਦੇ ਕਨਵੀਨਰ ਬਣੇ. ਪੰਜਾਬ ਦੀਆਂ ਸਾਰੀਆਂ ਇਨਕਲਾਬੀ ਜਮਹੂਰੀ ਤਾਕਤਾਂ ਨੂੰ ਅਸੀਂ ਸੱਦਾ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਆਏ। ਸਿਗਨਲ ਬਹੁਤ ਪੋਜਿ਼ਟਿਵ ਹਨ ਅਤੇ ਸਾਨੂੰ ਆਪਣੇ ਹਿੱਸੇ ਦਾ ਕੰਮ ਕਰਨ ਦੀ ਮੈਥੋਡਾਲਿਜੀ, ਜਿਹੜਾ ਮੈਥਿਡ ਹੈ, ਜਿਹੜਾ ਤਰੀਕਾ ਹੈ ਵਿਚਾਰਧਾਰਾ ਠੀਕ ਹੁੰਦੇ ਹੋਏ, ਰਾਜਨੀਤੀ ਠੀਕ ਹੁੰਦੇ ਹੋਏ-ਸਾਡੇ ਕੰਮ ਢੰਗ ਜਿਹੜੇ ਸੁਧਰਨ ਜਾ ਰਹੇ ਹਨ ਕਿ ਜਨਤਾ ਤੱਕ ਪਹੁੰਚਣ ਦਾ ਕਿਹੜਾ ਢੰਗ ਅਪਨਾਈਏ ਉਸ ਵਿੱਚ ਸਾਡਾ ਫਰਕ ਪਵੇਗਾ... ਤਾਂ ਕਿ ਅਸੀਂ ਲੋਕਾਂ ਵਿੱਚ ਮੱਛੀ ਅਤੇ ਪਾਣੀ ਦਾ ਰਿਸ਼ਤਾ ਬਣਾ ਸਕੀਏ। ਲੋਕਾਂ ਨਾਲ ਅਸੀਂ ਆਪਣਾ ਰਿਸ਼ਤਾ ਹੋਰ ਗੂੜਾ ਕਰ ਸਕੀਏ।

----

ਸੁਖਿੰਦਰ :-- ਅਜੋਕੇ ਸਮੇਂ ਦੀਆਂ ਹਕੀਕਤਾਂ ਨੂੰ ਦੇਖਦੇ ਹੋਏ ਪ੍ਰਗਤੀਵਾਦੀ ਸਾਹਿਤ ਅਤੇ ਸਭਿਆਚਾਰ ਦੇ ਫੈਲਾਅ ਲਈ ਲੋਕ ਸਭਿਆਚਾਰਕ ਮੰਚਕਿਹੋ ਜਿਹੇ ਉਪਰਾਲੇ ਕਰ ਰਿਹਾ ਹੈ? ਜਿਸ ਤਰ੍ਹਾਂ ਕਿ ਕਿਸੇ ਸਮੇਂ ਪੰਜਾਬ ਦੀਆਂ ਯੂਨੀਵਰਸਿਟੀਆਂ, ਕਾਲਿਜਾਂ ਦੇ ਸਾਹਿਤਕ, ਸਭਿਆਚਾਰਕ ਮੰਚਾਂ ਉੱਤੇ ਨੌਜੁਆਨ ਵਿਦਿਆਰਥੀਆਂ ਵੱਲੋਂ ਪਾਸ਼, ਡਾ. ਜਗਤਾਰ, ਸੰਤ ਰਾਮ ਉਦਾਸੀ ਜਾਂ ਲਾਲ ਸਿੰਘ ਦਿਲ ਦੀਆਂ ਕਵਿਤਾਵਾਂ ਪੜ੍ਹੀਆਂ ਜਾਂਦੀਆਂ ਸਨ। ਉਸ ਤਰ੍ਹਾਂ ਦਾ ਮਾਹੌਲ ਮੁੜ ਸਿਰਜਣ ਲਈ ਤੁਸੀਂ ਕਿਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਹੋ?

ਅਮੋਲਕ ਸਿੰਘ :-- ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਪੰਜਾਬ ਦੇ ਅੰਦਰ ਲਗਾਤਾਰ ਨਾਟਕ ਖੇਡੇ ਜਾ ਰਹੇ ਹਨ। ਪੇਂਡੂ ਸੁਭਾਅ ਵਾਲੇ ਨਾਟਕ ਖੇਡੇ ਜਾ ਰਹੇ ਹਨ। ਪੇਂਡੂ ਲੋਕਾਂ ਦੀ ਮਾਨਸਿਕਤਾ ਤੱਕ ਪਹੁੰਚਣ ਲਈ ਯਤਨ ਕੀਤੇ ਜਾ ਰਹੇ ਹਨ. ਮਿਹਨਤ ਕੀਤੀ ਜਾ ਰਹੀ ਹੈ। ਨਾਲ ਦੀ ਨਾਲ 1 ਮਈ ਦਾ ਸਮਾਗਮ ਬੜੀ ਵੱਡੀ ਪੱਧਰ ਉੱਤੇ ਅਸੀਂ ਹਰ ਸਾਲ ਲੁਧਿਆਣੇ ਦੇ ਸਨਅਤੀ ਕੇਂਦਰ ਵਿੱਚ ਕਰਦੇ ਹਾਂ। ਉਸ ਪ੍ਰੋਗਰਾਮ ਵਿੱਚ ਸਾਰੀ ਰਾਤ 12-14,000 ਲੋਕ ਇਨਕਲਾਬੀ ਬਦਲ ਦੇ ਸਮਾਗਮ ਵਿੱਚ ਸ਼ਾਮਿਲ ਹੁੰਦੇ ਹਨ। 25 ਜਨਵਰੀ ਦੀ ਸਾਰੀ ਰਾਤ ਅਸੀਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਮਨਾਉਂਦੇ ਹਾਂ। ਆਡੀਓ ਕੈਸਟਾਂ, ਵੀਡੀਓ ਕੈਸਟਾਂ, ਡਾਕੂਮੈਂਟਰੀ ਕੈਸਟਾਂ ਰਾਹੀਂ ਇਨਕਲਾਬੀ ਵਿਚਾਰਧਾਰਾ ਦਾ ਪਾਸਾਰ ਕਰ ਰਹੇ ਹਾਂ...ਹੁਣ ਤੱਕ 17-18 ਗੀਤਾਂ ਦੀਆਂ ਕੈਸਟਾਂ ਬਣਾ ਚੁੱਕੇ ਹਾਂ। ਪਿਛਲੇ ਕੁਝ ਸਮੇਂ ਤੋਂ ਇੱਕ ਵਿਸ਼ੇਸ਼ਤਾ ਇਸ ਗੱਲ ਦੀ ਆਈ ਹੈ ਕਿ ਲਾਲ ਸਿੰਘ ਦਿਲ ਹੋਰਾਂ ਦੀ ਬੀਮਾਰੀ ਵੇਲੇ ਵੀ ਪਲਸ ਮੰਚ ਅੱਗੇ ਆਇਆ। ਹੋਰ ਵੀ ਇਨਕਲਾਬੀ ਤਾਕਤਾਂ ਅੱਗੇ ਆਈਆਂ-ਜਿਨ੍ਹਾਂ ਨੇ ਕਿਹਾ ਕਿ ਜਿੰਨਾ ਕਿ ਲਾਲ ਸਿੰਘ ਦਿਲ ਦਾ ਭਾਰ ਹੈ ਇਸ ਤੋਂ ਵੀ ਵੱਧ ਪੇਸੇ ਇਕੱਠੇ ਕਰਕੇ ਅਸੀਂ ਇਸਨੂੰ ਬਚਾਉਣ ਦਾ ਯਤਨ ਕਰਾਂਗੇ. ਉਸ ਤੋਂ ਬਾਹਦ ਉਨ੍ਹਾਂ ਦੇ ਸਮਾਗਮ ਉੱਤੇ ਲਾਲ ਸਿੰਘ ਦਿਲ ਹੋਰਾਂ ਦੀ ਕਿਤਾਬ ਵੀ ਛਾਪ ਕੇ ਦੁਬਾਰਾ ਲੋਕਾਂ ਵਿੱਚ ਵੰਡੀ ਗਈ ਹੈ। ਇਸ ਮੌਕੇ ਉੱਤੇ ਪੰਜਾਬ ਵਿੱਚ ਪਲਸ ਮੰਚ ਨੇ ਇਸ ਕਿਸਮ ਦਾ ਕੰਮ ਕੀਤਾ ਹੈ। ਪਿੰਡਾਂ ਵਿੱਚ ਲੋਕਾਂ ਦੇ ਸਾਹਮਣੇ ਇਨਕਲਾਬੀ ਬਦਲ ਦੇ ਤੌਰ ਤੇ ਇੱਕ ਕੰਮ ਅੱਗੇ ਲੈ ਕੇ ਆਏ ਹਾਂ। ਜਿਸ ਵਿੱਚ ਗੁਰਸ਼ਰਨ ਭਾਅ ਜੀ ਹੋਰਾਂ ਦਾ ਬਹੁਤ ਵੱਡਾ ਰੋਲ ਹੈ। 14 ਮਾਰਚ 1982 ਨੂੰ ਨਸਰਾਲੀ, ਲੁਧਿਆਣਾ ਵਿੱਚ ਅਸੀਂ ਇਸਦੀ ਨੀਂਹ ਰੱਖੀ ਸੀ। ਮੈਂ ਅਤੇ ਗੁਰਸ਼ਰਨ ਭਾਅ ਜੀ ਅਸੀਂ ਇਸਦੇ ਫਾਊਂਡਰ ਮੈਂਬਰ ਹਾਂ। ਉਸਦੇ ਵੱਲੋਂ ਇਸ ਸਬੰਧ ਵਿੱਚ ਬਹੁਤ ਕੰਮ ਹੋ ਰਿਹਾ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਕਿ ਮੈਨੂੰ ਕੈਨੇਡਾ ਆ ਕੇ ਵੀ ਮਹਿਸੂਸ ਹੋ ਰਿਹਾ ਹੈ ਕਿ ਉਥੇ ਕਾਫੀ ਕੰਮ ਹੋ ਰਿਹਾ ਅਤੇ ਕੰਮ ਇੱਥੇ ਵੀ ਹੋ ਰਿਹਾ ਹੈ। ਦੋਹਾਂ ਥਾਵਾਂ ਉੱਤੇ ਕੈਂਡਲ ਬਲ ਰਹੀ ਹੈ। ਜੋਤ ਬਾਲ ਜੋਤ ਜਗਣ ਵਾਲਾ ਕੰਮ ਬਹੁਤ ਧੀਮਾ ਅਤੇ ਕਾਫ਼ੀ ਟੁੱਟਿਆ ਟੁੱਟਿਆ ਹੈ। ਉਸਦੀ ਕੋਈ ਲੜੀ ਨਹੀਂ, ਉਹ ਸੂਤਰਬੱਧ ਨਹੀਂ। ਇੱਕ ਦੂਜੇ ਨਾਲ ਗੱਲਬਾਤ ਹੋਣ ਦੀ, ਸੰਵਾਦ ਰਚਾਉਣ ਦੀ ਬਹੁਤ ਲੋੜ ਹੈ। ਇਸਦੀ ਹੀ ਕਮਜ਼ੋਰੀ ਹੈ। ਪਹਿਲਾਂ ਤਾਂ ਹਾਲਤਾਂ ਦੇ ਮੁਤਾਬਿਕ ਹੋ ਘੱਟ ਰਿਹਾ। ਦੂਜਾ ਜਿੰਨਾ ਕੁ ਹੋ ਰਿਹਾ, ਉਸਦਾ ਵੀ ਇੱਕ ਦੂਜੇ ਨੂੰ ਪਤਾ ਨਹੀਂ ਲੱਗ ਰਿਹਾ।

No comments:

Post a Comment